ਅੰਮ੍ਰਿਤਸਰ ਦੇ ਖਾਸਾ ਬੀਐਸਐਫ ਹੈੱਡਕੁਆਰਟਰ ਵਿੱਚ ਅੰਨ੍ਹਵਾਹ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਐੱਸਐੱਫ ਦੇ ਹੀ ਜਵਾਨ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ‘ਚ 5 ਜਵਾਨਾਂ ਦੀ ਮੌਤ ਦੱਸੀ ਜਾ ਰਹੀ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਨੇ ਬਾਅਦ ਵਿਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।ਇਸ ਜਵਾਨ ਨੇ ਡਿਊਟੀ ‘ਤੇ ਤਾਇਨਾਤ ਸਾਥੀ ਜਵਾਨਾਂ ‘ਤੇ ਹੀ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਬੀਐਸਐਫ਼ ਦੇ 5 ਜਵਾਨਾਂ ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਦੱਸੇ ਜਾ ਰਹੇ ਹਨ ਜੋ ਕਿ ਗੁਰੂ ਨਾਨਕ ਹਸਪਤਾਲ ‘ਚ ਜ਼ੇਰੇ ਇਲਾਜ਼ ਹਨ।