ਮਾਸਕੋ, 7 ਮਾਰਚ – ਫਰਾਂਸ ਦੇ ਰਾਸ਼ਟਰਪਤੀ Emmanuel Macron ਦੀ ਅਪੀਲ ‘ਤੇ ਰੂਸ ਨੇ ਯੂਕਰੇਨ ਦੇ 4 ਸ਼ਹਿਰਾਂ (ਕੀਵ, ਖਾਰਕੀਵ, ਮਾਰਿਓਪੂਲ ਤੇ ਸੁਮੀ) ‘ਚ ਕੁੱਝ ਘੰਟਿਆਂ ਲਈ ceasefire ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਸਮੇਂ ਅਨੁਸਾਰ ਇਹ ceasefire ਦੁਪਹਿਰ 12.30 ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਜੰਗ ‘ਚ ਫਸੇ ਲੋਕਾਂ ਨੂੰ ਬਾਹਰ ਕੱਡਣ ਲਈ ਮਾਨਵਤਾਵਾਦੀ ਗਲਿਆਰਾ ਬਣਾਇਆ ਜਾਵੇਗਾ।ਰੂਸ ਵੱਲੋਂ ਦੂਸਰੀ ਵਾਰ ਯੂਕਰੇਨ ‘ਚ ceasefire ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰੂਸ ਨੇ 6 ਘੰਟੇ ਲਈ ceasefire ਕੀਤਾ ਸੀ ਤੇ ਇਸ ਦੌਰਾਨ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਜਾਣ ਦਾ ਰਸਤਾ ਦਿੱਤਾ ਗਿਆ ਸੀ।