ਨਵੀਂ ਦਿੱਲੀ, 8 ਮਾਰਚ – ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ global prices (ਵੈਸ਼ਵਿਕ ਕੀਮਤਾਂ) ਤੋਂ ਨਿਰਧਾਰਿਤ ਹੁੰਦੀਆਂ ਹਨ।ਦੇਸ਼ ਦੇ ਇੱਕ ਹਿੱਸੇ ਵਿਚ ਯੁੱਧ ਜਿਹੇ ਹਾਲਾਤ ਬਣੇ ਹੋਏ ਹਨ ਤੇ ਤੇਲ ਕੰਪਨੀਆਂ ਇਸ ਨੂੰ ਧਿਆਨ ਵਿਚ ਰੱਖਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਨਾਗਰਿਕਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਫੈਸਲਾ ਲਵਾਂਗੇ। ਹਰਦੀਪ ਪੁਰੀ ਮੁਤਾਬਿਕ ਇਹ ਕਹਿਣਾ ਕਿ ਚੋਣਾਂ ਕਰਕੇ ਤੇਲ ਦੀਆਂ ਕੀਮਤਾਂ ਨੂੰ ਸਰਕਾਰ ਨੇ ਕਾਬੂ ਕੀਤਾ ਹੈ, ਇਹ ਸਹੀ ਨਹੀਂ ਹੈ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੀਆਂ ਊਰਜਾ ਲੋੜਾਂ ਪੂਰੀਆਂ ਹੋਣ।