ਫਗਵਾੜਾ, 17 ਮਾਰਚ (ਐਮ.ਐੱਸ.ਰਾਜਾ) ਸੀ.ਆਈ.ਏ ਫਗਵਾੜਾ ਨੇ ਇੱਕ ਨੌਜਵਾਨ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸੀ.ਆਈ.ਏ ਫਗਵਾੜਾ ਦੇ ਇੰਚਾਰਜ ਸਬ ਇੰਸਪੈਕਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਨੰਗਲ ਮੱਜਾ ਦੇ ਗੇਟ ਅੱਗੇ ਨਾਕੇਬੰਦੀ ਦੋਰਾਨ ਇੱਕ ਨੌਜ਼ਵਾਨ ਨੂੰ ਸ਼ੱਕ ਦੇ ਅਧਾਰ ‘ਤੇ ਰੋਕਿਆ ਤਾਂ ਤਲਾਸ਼ੀ ਲੈਣ ‘ਤੇ ਉਸ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਨੌਜਵਾਨ ਦੀ ਪਹਿਚਾਣ ਅਮਨਪ੍ਰੀਤ ਸਿੰਘ ਵੱਜੋਂ ਹੋਈ ਹੈ। ਸਬ ਇੰਸਪੈਕਰ ਸਿਕੰਦਰ ਸਿੰਘ ਨੇ ਦੱਸਿਆ ਕਿ ਪੁੱਛ ਗਿੱਛ ਦੋਰਾਨ ਗ੍ਰਿਫ਼ਤਾਰ ਨੌਜਵਾਨ ਨੇ ਮੰਨਿਆ ਕਿ ਨਵਜੋਤ ਸਿੰਘ ਉਰਫ ਜੋਤ ਪੁੱਤਰ ਪਰਮਿੰਦਰ ਸਿੰਘ ਵਾਸੀ ਤਲਵੰਡੀ ਥਾਣਾ ਭੁਲੱਥ ਜੋ ਕਿ ਹੁਸ਼ਿਆਰਪੁਰ ਦੀ ਜੇਲ ਵਿੱਚ ਕਤਲ ਦੀ ਸਜਾ ਕੱਟ ਰਿਹਾ ਹੈ, ਜੇਲ ਵਿੱਚੋਂ ਹੀ ਨਸ਼ੇ ਦਾ ਧੰਦਾ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ ਨਵਜੋਤ ਸਿੰਘ ਨੇ ਹੀ ਉਸ ਨੂੰ ਡਰੱਗ ਸਪਲਾਈ ਕਰਨ ਲਈ ਮੋਹਰਾ ਬਣਾਇਆ ਸੀ ਤੇ ਉਹ ਵਿਅਕਤੀ ਜਲੰਧਰ, ਫਗਵਾੜਾ, ਹੁਸ਼ਿਆਰਪੁਰ ਦੇ ਇਲਾਕਿਆ ਵਿੱਚ ਡਰੱਗ ਸਪਲਾਈ ਕਰਦਾ ਸੀ।