ਚੰਡੀਗੜ੍ਹ, 21 ਮਾਰਚ – ਕਈ ਰਾਜਾਂ ਤੋਂ ਬਾਅਦ ਚੰਡੀਗੜ੍ਹ ‘ਚ ਵੀ ਬਾਲੀਵੁੱਡ ਫਿਲਮ ‘The Kashmir Files’ ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ। ਯੂ.ਟੀ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਜੋ ਕਿ ਅੱਜ ਤੋਂ ਲਾਗੂ ਹੋ ਜਾਵੇਗਾ। ਇਨ੍ਹਾਂ ਹੁਕਮਾਂ ਅਨੁਸਾਰ UT Excise & Taxation Department ਵੱਲੋਂ 4 ਮਹੀਨੇ ਇਸ ਫਿਲਮ ਉੱਪਰ ਲੱਗਣ ਵਾਲੇ UTGST ਨੂੰ ਮਾਫ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਮਲਟੀਪਲੈਕਸ ਅਤੇ ਥੀਏਟਰ-ਸਿਨੇਮਾ ਸੰਚਾਲਕ ਲੋਕਾਂ ਤੋਂ UTGST ਚਾਰਜ ਨਹੀਂ ਲੈਣਗੇ ਅਤੇ UTGST ਘੱਟ ਹੋਣ ਤੋਂ ਬਾਅਦ ਜੋ ਵੀ ਟਿਕਟ ਦੇ ਰੇਟ ਹੋਣਗੇ, ਉਸ ਰੇਟ ‘ਤੇ ਟਿਕਟਾਂ ਵੇਚੀਆਂ ਜਾਣਗੀਆਂ।ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਮੇਤ ਕਈ ਰਾਜਾਂ ਵਿਚ ਪਹਿਲਾਂ ਹੀ ‘The Kashmir Files’ ਨੂੰ ਟੈਕਸ ਫ੍ਰੀ ਕੀਤਾ ਜਾ ਚੁੱਕਾ ਹੈ।