ਚੰਡੀਗੜ੍ਹ, 21 ਮਾਰਚ – ਪੰਜਾਬ ਦੇ ਨਵੇਂ ਬਣੇ ਮੰਤਰੀਆਂ ਨੂੰ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਗਈ ਹੈ। ਗ੍ਰਹਿ ਤੇ ਆਬਕਾਰੀ ਮੰਤਰਾਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਰੱਖਿਆ ਹੈ। ਵਿੱਤ ਵਿਭਾਗ ਦੀ ਜਿੰਮੇਵਾਰੀ ਹਰਪਾਲ ਸਿੰਘ ਚੀਮਾ ਨੂੰ ਦਿੱਤੀ ਗਈ ਹੈ। ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਮੰਤਰਾਲਾ, ਹਰਜੋਤ ਬੈਂਸ ਨੂੰ ਕਾਨੂੰਨ ਤੇ ਸੈਰ ਸਪਾਟਾ ਮੰਤਰਾਲਾ, ਹਰਭਜਨ ਸਿੰਘ ਈ.ਟੀ.ਓ ਨੂੰ ਬਿਜਲੀ ਮੰਤਰਾਲਾ, ਡਾ. ਬਲਜੀਤ ਕੌਰ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ, ਲਾਲਚੰਦ ਕਟਾਰੂਚੱਕ ਨੂੰ ਫੂਡ ਸਪਲਾਈ ਮੰਤਰਾਲਾ, ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮੰਤਰਾਲਾ, ਬ੍ਰਹਮ ਸ਼ੰਕਰ ਜਿੰਪਾ ਨੂੰ ਜਲ ਸਰੋਤ ਮੰਤਰਾਲਾ, ਵਿਜੇ ਸਿੰਗਲਾ ਨੂੰ ਸਿਹਤ ਮੰਤਰਾਲਾ ਅਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਚਾਇਤੀ ਰਾਜ ਮੰਤਰਾਲਾ ਸੌਂਪਿਆ ਗਿਆ ਹੈ। ਇਸ ਦਾ ਅਧਿਕਾਰਿਤ ਐਲਾਨ ਹੋਣਾ ਕੁੱਝ ਸਮੇਂ ਵਿਚ ਹੋ ਸਕਦਾ ਹੈ।