ਫਗਵਾੜਾ – ਮਾਮਲਾ ‘ਆਪ’ ਦੇ ਜਸ਼ਨ ਨੂੰ ਲੈ ਕੇ ਹੋਏ ਝਗੜੇ ਦਾ, ‘ਆਪ’ ਵਰਕਰ ਉੱਪਰ ਜਾਨਲੇਵਾ ਹਮਲਾ

ਫਗਵਾੜਾ, 22 ਮਾਰਚ (ਐਮ.ਐੱਸ.ਰਾਜਾ/ਰਜਿੰਦਰ)- ਫਗਵਾੜਾ ਨਜ਼ਦੀਕ ਪਿੰਡ ਖਲਿਆਣ ਦੇ ਵਾਸੀ ਸੰਤੋਖ ਸਿੰਘ ਨੇ ਇੰਦਰਜੀਤ ਸਿੰਘ ਖਲਿਆਣ ਅਤੇ ਉਸ ਦੇ ਪੁੱਤਰ ਉਪਰ ਆਪਣੇ ਸਾਥੀਆਂ ਹਮਲਾ ਕਰਕੇ ਗੰਭੀਰ ਰੂਪ ਵਿੱਚ ਜਖਮੀ ਕਰਨ ਤੇ ਉਸ ਦੀ ਬੱਸ ਦੇ ਸ਼ੀਸ਼ੇ ਭੰਨਣ ਦੇ ਗੰਭੀਰ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਪੀੜਤ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਫਗਵਾੜਾ ਦੇ ਪ੍ਰਾਈਵੇਟ ਸਕੂਲ ਦੀ ਬੱਸ ਚਲਾਉਂਦਾ ਹੈ ਤੇ ਅੱਜ ਸਵੇਰੇ 6 ਵਜੇ ਦੇ ਕਰੀਬ ਬੱਸ ਲੈ ਕੇ ਬੱਚਿਆਂ ਨੂੰ ਲੈਣ ਲਈ ਜਾ ਰਿਹਾ ਸੀ ਤਾਂ ਨਰੂੜ ਨਜ਼ਦੀਕ ਇੰਦਰਜੀਤ ਸਿੰਘ ਖਲਿਆਣ ਦੇ ਬੇਟੇ ਨੇ ਆਪਣੇ ਸਾਥੀਆਂ ਸਮੇਤ ਬਸ ਨੂੰ ਰੋਕ ਕੇ ਬੱਸ ਦੀ ਭੰਨਤੋੜ ਕਰਦੇ ਹੋਏ ਉਸ ਦੀ ਬੁਰੀ ਤਰਾਂ ਨਾਲ ਉਸ ਮਾਰਕੁੱਟ ਕੀਤੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਸੰਤੋਖ ਸਿੰਘ ਮੁਤਾਬਿਕ ਉਸ ਉਪਰ ਇਹ ਹਮਲਾ ਬੀਤੇ ਦਿਨੀ ਪਿੰਡ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਤੋਂ ਬਾਅਦ ਮਨਾਏ ਜਾ ਰਹੇ ਜਸ਼ਨ ਦੌਰਾਨ ਹੋਏ ਝਗੜੇ ਨੂੰ ਲੈ ਕੇ ਰੰਜਿਸ਼ ਦੇ ਚੱਲਦਿਆ ਕੀਤਾ ਗਿਆ ਹੈ, ਜਿਸ ਬਾਰੇ ਉਨਾਂ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।ਓਧਰ ਆਮ ਆਦਮੀ ਪਾਰਟੀ ਦੇ ਆਗੂ ਸਾਬਕਾ ਪ੍ਰਿੰਸੀਪਲ ਨਿਰਮਲ ਸਿੰਘ, ਸੰਤੋਸ਼ ਕੁਮਾਰ ਗੋਗੀ ਅਤੇ ਹੋਰ ਪਾਰਟੀ ਵਰਕਰ ਵੀ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚੇ। ਇਸ ਮੌਕੇ ਸਾਬਕਾ ਪ੍ਰਿੰਸੀਪਲ ਨਿਰਮਲ ਸਿੰਘ ਨੇ ਕਿਹਾ ਕਿ ਇਹ ਹਮਲਾ ਆਮ ਆਦਮੀ ਪਾਰਟੀ ਦੇ ਵਰਕਰ ਸੰਤੋਖ ਸਿੰਘ ਉਪਰ ਸ਼ਰਾਰਤੀ ਅਨਸਰਾਂ ਵੱਲੋਂ ਜਾਨ ਤੋਂ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਹੈ, ਜੋ ਕਿ ਕਾਫੀ ਨਿੰਦਣਯੋਗ ਹੈ। ਉਨਾਂ ਪੁਲਿਸ ਤੇ ਦੋਸ਼ ਲਗਾਉਦੇ ਹੋਏ ਆਖਿਆ ਕਿ 2 ਘੰਟੇ ਤੋਂ ਉਨਾਂ ਨੇ ਪੁਲਿਸ ਨੂੰ ਫੋਨ ‘ਤੇ ਇਤਲਾਹ ਦਿੱਤੀ ਸੀ ਪਰ ਅਜੇ ਤੱਕ ਕੋਈ ਵੀ ਪੁਲਿਸ ਦਾ ਅਧਿਕਾਰੀ ਹਸਪਤਾਲ ਵਿਖੇ ਨਹੀ ਪਹੁੰਚਿਆ। ਉਨਾਂ ਕਿਹਾ ਕਿ ਇਹੋ ਜਿਹੇ ਸ਼ਰਾਰਤੀ ਅਨਸਰਾਂ ਉਪਰ ਫਗਵਾੜਾ ਪੁਲਿਸ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਜਖਮੀਂ ਸੰਤੋਖ ਸਿੰਘ ਦੀ ਹਾਲਤ ਨੂੰ ਦੇੁਖਦੇ ਹੋਏ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ।ਓਧਰ ਇਸ ਸਬੰਧੀ ਫੋਨ ‘ਤੇ ਗੱਲਬਾਤ ਕਰਦਿਆ ਥਾਣਾ ਰਾਵਲਪਿੰਡੀ ਦੀ ਐੱਸ.ਐੱਚ.ਓ ਅਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਵਿਜੇ ਕੁਮਾਰ ਪੀੜਤ ਸੰਤੋਖ ਸਿੰਘ ਬਿਆਨ ਕਲਮ ਬੰਦ ਕਰਨ ਲਈ ਗਏ ਹਨ ਤੇ ਪੀੜਤ ਵਿਅਕਤੀ ਜੋ ਵੀ ਬਿਆਨ ਦੇਵੇਗਾ ਉਸ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *