ਨਵੀਂ ਦਿੱਲੀ, 28 ਮਾਰਚ – ਦਿੱਲੀ ਦੇ ਹਵਾਈ ਅੱਡੇ ‘ਤੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ SpiceJet ਦਾ ਜਹਾਜ਼ ਯਾਤਰੀ ਟਰਮੀਨਲ ਤੋਂ ਰਨਵੇ ਵੱਲ ਲਿਜਾਂਦੇ ਸਮੇਂ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਜਹਾਜ਼ ਦਾ ਇੱਕ ਹਿੱਸਾ ਨੁਕਸਾਨਿਆ ਜ਼ਰੂਰ ਗਿਆ ਹੈ। ਇਸ ਜਹਾਜ਼ ਨੇ ਦਿੱਲੀ ਤੋਂ ਜੰਮੂ ਲਈ ਉਡਾਣ ਭਰਨੀ ਸੀ ਤੇ ਹਾਦਸੇ ਸਮੇਂ ਜਹਾਜ਼ ਵਿਚ ਕੋਈ ਯਾਤਰੀ ਵੀ ਸਵਾਰ ਨਹੀਂ ਸੀ।ਬਾਅਦ ਵਿਚ ਯਾਤਰੀਆ ਲਈ ਹੋਰ ਜਹਾਜ਼ ਦਾ ਪ੍ਰਬੰਧ ਕੀਤਾ ਗਿਆ।