ਨਵੀਂ ਦਿੱਲੀ, 30 ਮਾਰਚ – ਭਾਰਤ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਲਗਾਤਾਰ ਜਾਰੀ ਹੈ। ਤੇਲ ਕੰਪਨੀਆਂ ਨੇ 9 ਦਿਨਾਂ ‘ਚ 8ਵੀਂ ਵਾਰ ਪੈਟਰਲ ਡੀਜ਼ਲ ਦੀਆਂ ਕੀਮਤਾਂ 80-80 ਪੈਸੇ ਪ੍ਰਤੀ ਲੀਟਰ ਵਧਾਈਆਂ ਹਨ। ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 101.01 ਰੁਪਏ ਅਤੇ ਡੀਜ਼ਲ 92.27 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦਕਿ ਮੁੰਬਈ ‘ਚ ਪੈਟਰੋਲ 115.88 ਰੁਪਏ ਅਤੇ ਡੀਜ਼ਲ 100.10 ਰੁਪਏ, ਕੋਲਕਾਤਾ ‘ਚ ਪੈਟਰੋਲ 110.52 ਰੁਪਏ, ਡੀਜ਼ਲ 95.42 ਰੁਪਏ ਅਤੇ ਚੇਨਈ ‘ਚ ਪੈਟਰੋਲ 106.69 ਅਤੇ ਡੀਜ਼ਲ 96.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।9 ਦਿਨਾਂ ‘ਚ ਤੇਲ ਹਰ ਲੀਟਰ ‘ਤੇ 5.60 ਰੁਪਏ ਮਹਿੰਗਾ ਹੋ ਚੁੱਕਾ ਹੈ।