ਨਵੀਂ ਦਿੱਲੀ, 31 ਮਾਰਚ – ਅੱਜ ਵੱਖ ਵੱਖ ਪਾਰਟੀਆਂ ਦੇ 72 ਰਾਜ ਸਭਾ ਮੈਂਬਰ ਸੇਵਾ ਮੁਕਤ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਵਾ ਮੁਕਤ ਹੋਏ ਰਾਜ ਸਭਾ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆ ਕਿਹਾ ਕਿ ਰਾਜ ਸਭਾ ਮੈਂਬਰ ਵਜ਼ੋਂ ਹਾਸਿਲ ਕੀਤੇ ਤਜ਼ੁਰਬੇ ਨੂੰ ਦੇਸ਼ ਦੀਆਂ ਚਾਰੇ ਦਿਸ਼ਾਵਾਂ ‘ਚ ਲਿਜਾਇਆ ਜਾਣਾ ਚਾਹੀਦਾ ਹੈ। ਸੇਵਾ ਮੁਕਤ ਹੋਏ ਰਾਜ ਮੈਂਬਰਾਂ ਕੋਲ ਬਹੁਤ ਤਜ਼ੁਰਬਾ ਹੈ ਤੇ ਅਸੀਂ ਇਨ੍ਹਾਂ ਨੂੰ ਕਹਾਂਗੇ ‘ਚ ਦੁਬਾਰਾ ਸਦਨ ਵਿਚ ਆਓ। ਦੱਸ ਦਈਏ ਕਿ ਸੇਵਾ ਮੁਕਤ ਹੋਣ ਵਾਲੇ ਰਾਜ ਸਭਾ ਮੈਂਬਰਾਂ ‘ਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪਿਊਸ਼ ਗੋਇਲ ਦਾ ਨਾਂਅ ਵੀ ਸ਼ਾਮਿਲ ਹੈ ਤੇ ਇਹ ਤੈਅ ਹੈ ਕਿ ਭਾਜਪਾ ਇਨ੍ਹਾਂ ਨੂੰ ਮੁੜ ਤੋਂ ਰਾਜ ਸਭਾ ਭੇਜੇਗੀ।