ਨਵੀਂ ਦਿੱਲੀ, 1 ਅਪ੍ਰੈਲ – ਨੈਸ਼ਨਲ ਹਾਈਵੇ ‘ਤੇ ਸਫਰ ਅੱਜ ਤੋਂ ਮਹਿੰਗਾ ਹੋ ਗਿਆ ਹੈ। ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਟੋਲ ਦਰਾਂ ‘ਚ 10 ਤੋਂ 18 ਫੀਸਦ ਦਾ ਇਜ਼ਾਫਾ ਕਰ ਦਿੱਤਾ ਹੈ ਤੇ ਅੱਧੀ ਰਾਤ ਤੋਂ ਵਧੀਆਂ ਦਰਾਂ ਲਾਗੂ ਹੋ ਗਈਆਂ ਹਨ। ਨੋਟੀਫਿਕੇਸ਼ਨ ਮੁਤਾਬਿਕਇਹ ਵਾਧਾ 10 ਤੋਂ 65 ਰੁਪਏ ਹੈ।ਕਾਰ ਲਈ ਟੋਲ ਦਰਾਂ ‘ਚ 5 ਤੋਂ 10 ਰੁਪਏ ਤੇ ਕਮਰਸ਼ੀਅਲ ਗੱਡੀਆਂ ਲਈ ਟੋਲ ਦਰਾਂ 800 ਰੁਪਏ ਵਧੀਆਂ ਹਨ। ਛੋਟੇ ਵਾਹਨਾਂ ਲਈ ਇੱਕ ਤਰਫਾ ਟੋਲ ਦਾ ਵਾਧਾ 10 ਰੁਪਏ ਹੈ ਜਦਕਿ ਕਮਰਸ਼ੀਅਲ ਵਾਹਨਾਂ ਨੂੰ ਦੂਰੀ ਦੇ ਆਧਾਰ ‘ਤੇ ਵੱਧ ਤੋਂ ਵੱਧ 65 ਰੁਪਏ ਟੋਲ ਦੇਣਾ ਹੋਵੇਗਾ।