ਗੁਰਾਇਆ 15 ਮਈ (ਮੁਨੀਸ਼):- ਗੁਰਾਇਆ ਇਲਾਕੇ ਵਿੱਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ ਬੀਤੀ ਰਾਤ ਗੁਰਾਇਆ ਦੀ ਦਿਲਬਾਗ ਕਲੋਨੀ ਵਿਚ ਇਕ ਚੋਰ ਵੱਲੋਂ ਘਰਾਂ ਵਿੱਚ ਦਾਖ਼ਲ ਹੋ ਕੇ ਪੰਜ ਮੋਬਾਇਲ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਕਾਸ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਉਹ ਘਰ ਵਿੱਚ ਹੀ ਆਪਣੇ ਪਰਿਵਾਰ ਨਾਲ ਸੁੱਤੇ ਹੋਏ ਸਨ ਰਾਤ ਤਿੰਨ ਵਜੇ ਦੇ ਕਰੀਬ ਇਕ ਚੋਰ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਇਆ ਅਤੇ ਉਨ੍ਹਾਂ ਦੇ ਕਮਰੇ ਵਿਚੋਂ ਦੋ ਮੋਬਾਇਲ ਫੋਨ ਅਤੇ ਅੱਠ ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਿਆ ਇਸੇ ਤਰ੍ਹਾਂ ਤਿੰਨ ਘਰ ਛੱਡ ਕੇ ਇਕ ਪਰਵਾਸੀ ਦੇ ਘਰ ਵਿੱਚ ਵੀ ਗੇਟ ਟੱਪ ਕੇ ਉਹੀ ਚੋਰ ਦਾਖ਼ਲ ਹੋ ਗਏ ਉਸ ਦੇ ਕਮਰੇ ਵਿੱਚੋਂ ਤਿੰਨ ਮੋਬਾਈਲ ਚੋਰੀ ਕਰਕੇ ਲੈ ਗਿਆ ਸੀਸੀਟੀਵੀ ਵਿਚ ਉਕਤ ਚੋਰ ਦੀ ਤਸਵੀਰ ਕੈਦ ਹੋ ਗਏ ਜੋ ਕਰੀਬ ਅੱਧਾ ਘੰਟਾ ਉਸੇ ਹੀ ਗਲੀ ਵਿਚ ਫਿਰਦਾ ਰਿਹਾ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ