ਅੰਮ੍ਰਿਤਸਰ, 4 ਅਪ੍ਰੈਲ – ਚੰਡੀਗੜ੍ਹ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦਰਮਿਆਨ ਚੱਲ ਰਹੇ ਵਿਵਾਦ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਨੂੰ ਲੈ ਕੇ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੇ 27 ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਸੀ। ਚੰਡੀਗੜ੍ਹ ਪੰਜਾਬ ਦਾ ਸੀ ਅਤੇ ਰਹੇਗਾ। ਸ਼ਾਇਰਾਨਾ ਅੰਦਾਜ਼ ਵਿਚ ਉਨ੍ਹਾਂ ਕਿਹਾ ਕਿ ‘ਕਹੀ ਪੇ ਨਿਗਾਹੇ, ਕਹੀਂ ਪੇ ਨਿਸ਼ਾਨਾ’ ਚੰਡੀਗੜ੍ਹ ਤੋਂ ਬਹਾਨਾ ਹੈ, ਪੰਜਾਬ ਕੇ ਦਰਿਆਈ ਪਾਨੀ ਪੇ ਨਿਸ਼ਾਨਾ ਹੈ’।