ਚੰਡੀਗੜ੍ਹ, 8 ਅਪ੍ਰੈਲ – ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਦੀ ਜ਼ਿੰਮੇਵਾਰੀ ਸਰਕਾਰ ਹੈ ਤੇ ਗੁਰਬਾਣੀ ਦਾ ਵਿਸ਼ਵਭਰ ਵਿਚ ਪ੍ਰਚਾਰ ਕਰਨਾ ਸਰਕਾਰ ਦਾ ਧਰਮ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਸ੍ਰੀ ਦਰਬਾਰ ਸਾਹਿਬ ਨੂੰ ਆਧੁਨਿਕ ਪ੍ਰਣਾਲੀ ਨਾਲ ਲੈਸ ਕੀਤਾ ਜਾਵੇ।ਇਸ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ।ਉਨ੍ਹਾਂ ਕਿਹਾ ਕਿ ਰੇਡਿਓ ਅਤੇ ਹੋਰ ਆਧੁਨਿਕ ਸਾਧਨਾਂ ਰਾਹੀ ਗੁਰਬਾਣੀ ਦਾ ਦੁਨੀਆ ਭਰ ‘ਚ ਪ੍ਰਸਾਰ ਹੋਣਾ ਚਾਹੀਦਾ ਹੈ।ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਰਕਾਰ ਜਰੂਰੀ ਕਦਮ ਉਠਾਏਗੀ।ਓਧਰ ਐੱਸ.ਜੀ.ਪੀ.ਸੀ ਸਕੱਤਰ ਮਹਿੰਦਰ ਸਿੰਘ ਨੇ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਰਕਾਰ ਲਿਖ ਕੇ ਦੇਵੇ ਤਾਂ ਅੇੱਸ.ਜੀ.ਪੀ.ਸੀ ਇਸ ਉੱਪਰ ਵਿਚਾਰ ਕਰਨ ਨੂੰ ਤਿਆਰ ਹੈ।