ਨਵੀਂ ਦਿੱਲੀ, 8 ਅਪ੍ਰੈਲ – ਰਿਜ਼ਰਵ ਬੈਂਕ ਨੇ 1 ਅਪ੍ਰੈਲ 2022 ਤੋਂ ਸ਼ੁਰੂ ਹੋਏ ਵਿੱਤੀ ਸਾਲ ਦੀ ਪਹਿਲੀ ਮੁਦਰਾ ਨੀਤੀ ਦਾ ਐਲਾਨ ਕਰ ਦਿੱਤਾ ਹੈ। ਰਿਜ਼ਰਵ ਬੈਂਕ ਨੇ ਰੇਪੋ ਦਰਾਂ ਅਤੇ ਰਿਵਰਸ ਰੇਪੋ ਦਰਾਂ ‘ਚ ਕੋਈ ਬਦਲਾਅ ਨਹੀ ਕੀਤਾ ਹੈ। ਨੀਤੀਗਤ ਦਰ ਨੂੰ ਲਗਾਤਾਰ 11ਵੀਂ ਵਾਰ ਜਿਉਂ ਦਾ ਤਿਉਂ ਰੱਖਦੇ ਹੋਏ 4% ‘ਤੇ ਬਰਕਰਾਰ ਰੱਖਿਆ ਦਾ ਐਲਾਨ ਕੀਤਾ ਗਿਆ ਹੈ। ਰਿਵਰਸ ਰੇਪੋ ਰੇਟ ਨੂੰ ਵੀ 3.35% ‘ਤੇ ਬਰਕਰਾਰ ਰੱਖਿਆ ਗਿਆ ਹੈ।