ਨਵੀਂ ਦਿੱਲੀ, 8 ਅਪ੍ਰੈਲ – ਹੁਣ ATMs ਤੋਂ ਬਿਨ੍ਹਾਂ ਕਾਰਡ ਪਾਏ ਪੈਸੇ ਕਢਵਾਉਣ ਦੀ ਸਹੂਲਤ ਮਿਲੇਗੀ। ਇਸ ਦੀ ਪੁਸ਼ਟੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੀਤੀ। ਇਹ ਸੁਵਿਧਾ ਸਾਰੇ ‘ਤੇ ATMs ਹੋਵੇਗੀ। ਇਸ ਤੋਂ ਪਹਿਲਾਂ ਕੁੱਝ ਬੈਂਕਾਂ ‘ਚ ਹੀ ਬਿਨ੍ਹਾਂ ਕਾਰਡ ਪਾਏ ਪੈਸੇ ਕਢਵਾਉਣ ਦੀ ਸੁਵਿਧਾ ਉਪਲਬਧ ਸੀ।ਹੁਣ ਯੂਪੀਆਈ ਦੀ ਵਰਤੋਂ ਕਰਦੇ ਹੋਏ ਸਾਰੇ ਬੈਂਕਾਂ ਅਤੇ ਏਟੀਐੱਮ ਨੈਟਵਰਕਾਂ ਵਿੱਚ ਕਾਰਡ-ਰਹਿਤ ਨਕਦ ਕਢਵਾਉਣ ਦੀ ਸਹੂਲਤ ਉਪਲਬਧ ਕਰਾਉਣ ਦਾ ਪ੍ਰਸਤਾਵ ਹੈ। ਇਸ ਦੇ ਨਾਲ ਹੀ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਅਸੀਂ credit/debit ਕਾਰਡ ਜਾਰੀ ਕਰਨੇ ਬੰਦ ਨਹੀਂ ਕਰਾਂਗੇ। ਇਨ੍ਹਾਂ ਦਾ ਉਪਯੋਗ ਨਾ ਸਿਰਫ ਨਗਦ ਨਿਕਾਸੀ ਲਈ ਕੀਤਾ ਜਾਵੇਗਾ ਬਲਕਿ ਰੈਸਟੋਰੈਂਟ, ਦੁਕਾਨ ਜਾਂ ਵਿਦੇਸ਼ਾਂ ਵਿਚ ਭੁਗਤਾਨ ਲਈ ਵੀ ਇਨ੍ਹਾਂ ਦਾ ਉਪਯੋਗ ਹੋਵੇਗਾ।