ਨਵੀਂ ਦਿੱਲੀ, 8 ਅਪ੍ਰੈਲ – 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ 10 ਅਪ੍ਰੈਲ ਤੋਂ ਕੋਰੋਨਾ ਦੀ ਬੂਸਟਰ ਡੋਜ਼ ਦਿੱਤੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ 18 ਸਾਲ ਤੋਂ ਵੱਧ ਉਮਰ ਵਾਲੇ ਜਿਨਾਂ ਨੂੰ ਕੋਰੋਨਾ ਦੀ ਦੂਸਰੀ ਖੁਰਾਕ ਲਏ ਹੋਏ 9 ਮਹੀਨੇ ਪੂਰੇ ਹੋ ਚੁੱਕੇ ਹਨ, ਬੂਸਟਰ ਡੋਜ਼ ਲਈ ਯੋਗ ਹੋਣਗੇ। ਬੂਸਟਰ ਡੋਜ਼ ਦੀ ਸੁਵਿਧਾ ਨਿੱਜੀ ਟੀਕਾਕਰਨ ਕੇਂਦਰਾਂ ‘ਚ ਵੀ ਉਪਲਬਧ ਹੋਵੇਗੀ।