ਲਖਨਊ, 10 ਅਪ੍ਰੈਲ – ਰਾਹੁਲ ਗਾਂਧੀ ਵੱਲੋਂ ਬਸਪਾ ਸੁਪਰੀਮੋ ਮਾਇਆਵਤੀ ਉੱਪਰ ਲਗਾਏ ਗਏ ਆਰੋਪਾਂ ਤੋਂ ਬਾਅਦ ਮਾਇਆਵਤੀ ਨੇ ਵੀ ਰਾਹੁਲ ਗਾਂਧੀ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਨੇ ਦਲਿਤਾਂ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਪਰੰਤੂ ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਦਲਿਤਾਂ ਲਈ ਕੁੱਝ ਨਹੀਂ ਕੀਤਾ। ਰਾਹੁਲ ਗਾਂਧੀ ਨੂੰ ਲੰਮੇ ਹੱਥੀ ਲੈਂਦਿਆ ਮਾਇਆਵਤੀ ਨੇ ਕਿਹਾ ਕਿ ਉਹ ਆਪਣੇ ਬਿਖਰੇ ਹੋਏ ਘਰ ਨੂੰ ਤਾਂ ਸੰਭਾਲ ਨਹੀਂ ਪਾ ਰਹੇ, ਉਲਟਾ ਬਸਪਾ ਦੀ ਕਾਰਜਸ਼ੈਲੀ ਉੱਪਰ ਸਵਾਲ ਉਠਾ ਰਹੇ ਹਨ।ਬਸਪਾ ਉੱਪਰ ਟਿੱਪਣੀ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ 100 ਵਾਰ ਸੋਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰ.ਐੱਸ.ਐੱਸ ਦੇਸ਼ ਨੂੰ ਨਾ ਸਿਰਫ ਕਾਂਗਰਸ ਮੁਕਤ ਬਲਕਿ ਵਿਰੋਧੀ ਧਿਰ ਮੁਕਤ ਵੀ ਬਣਾ ਰਹੇ ਹਨ। ਭਾਰਤ ਕੋਲ ਚੀਨ ਦੀ ਰਾਜਨੀਤਿਕ ਵਿਵਸਥਾ ਦੀ ਤਰਾਂ ਰਾਸ਼ਟਰੀ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਸਿਰਫ ਇੱਕ ਹੀ ਪਾਰਟੀ ਬਚੇਗੀ।