ਚੰਡੀਗੜ੍ਹ, 11 ਅਪ੍ਰੈਲ – ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਲੈ ਕੇ ਪੱਤਰਕਾਰ ਵਾਰਤਾ ਦੌਰਾਨ ਡੀ.ਜੀ.ਪੀ ਪੰਜਾਬ ਵੀ.ਕੇ ਭੰਵਰਾ ਨੇ ਕਿਹਾ ਕਿ ਪੰਜਾਬ ‘ਚ ਇਸ ਸਾਲ 158 ਕਤਲ ਹੋਏ ਹਨ ਜਿਨ੍ਹਾਂ ਚੋਂ 50 ਕਤਲ ਇਕ ਮਹੀਨੇ ‘ਚ ਹੋਏ ਹਨ। ਉਨ੍ਹਾਂ ਕਿਹਾ ਕਿ ਲਾਈਸੈਂਸੀ ਹਥਿਆਰਾਂ ਦਾ ਇਸਤੇਮਾਲ ਆਤਮ ਰੱਖਿਆ ਲਈ ਹੁੰਦਾ ਹੈ ਪਰੰਤੂ ਅਕਸਰ ਦੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਵਾਰਦਾਤਾਂ ‘ਚ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਤੱਕ 515 ਗੈਂਗਸਟਰ ਗ੍ਰਿਫ਼ਤਾਰ ਹੋ ਚੁੱਕੇ ਹਨ ਤੇ ਅਪਰਾਧ ਦਾ ਗ੍ਰਾਫ ਪਹਿਲਾ ਨਾਲ਼ੋ ਕਾਫੀ ਘਟਿਆ ਹੈ।