ਨਵੀਂ ਦਿੱਲੀ, 11 ਅਪ੍ਰੈਲ – ਬੀਤੇ ਦਿਨ ਮਨਾਏ ਗਏ ਰਾਮਨੌਮੀਂ ਦੇ ਤਿਉਹਾਰ ਮੌਕੇ 4 ਰਾਜਾਂ ਗੁਜਰਾਤ, ਮੱਧ ਪ੍ਰਦੇਸ਼, ਝਾਰਖੰਡ ਅਤੇ ਪੱਛਮੀ ਬੰਗਾਲ ਵਿਚ ਜਲੂਸ ਦੌਰਾਨ ਪਥਰਾਅ, ਆਗਜ਼ਨੀ, ਮਾਰਕੁੱਟ ਅਤੇ ਵੱਡੇ ਪੈਮਾਨੇ ‘ਚ ਹਿੰਸਾ ਭੜਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਦੇ ਆਨੰਦ ਜ਼ਿਲ੍ਹੇ ‘ਚ ਪੈਂਦੇ ਖੰਭਾਟ ਵਿਖੇ ਰਾਮਨੌਮੀ ਦੇ ਜਲੂਸ ਦੌਰਾਨ ਦੋ ਭਾਈਚਾਰਿਆ ਵਿਚ ਪੱਥਰਬਾਜ਼ੀ ਦੀ ਘਟਨਾ ਤੋਂ ਬਾਅਦ ਇੱਕ 65 ਸਾਲਾਂ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਝਾਰਖੰਡ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਚ ਜਲੂਸ ਦੌਰਾਨ ਕੀਤੇ ਪਥਰਾਅ ਵਿਚ ਦਰਜਨਾਂ ਲੋਕ ਜਖਮੀਂ ਹੋ ਗਏ।