ਰਾਂਚੀ, 11 ਅਪ੍ਰੈਲ – ਝਾਰਖੰਡ ਦੇ ਦੇਵਘਰ ਵਿਖੇ ਤ੍ਰਿਕੂਟ ਪਹਾੜੀਆਂ ਵਿਚ ਰੋਪਵੇਅ ‘ਤੇ ਕਈ ਟਰਾਲੀਆਂ ਆਪਸ ‘ਚ ਟਕਰਾ ਗਈਆਂ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਤੇ ਕਈ ਜਖਮੀਂ ਹੋ ਗਏ। ਕੱਲ੍ਹ ਹੋਏ ਹਾਦਸੇ ਤੋਂ ਬਾਅਦ ਅੱਜ ਦੁਪਹਿਰ ਤੱਕ 12 ਕੈਬਿਨਾਂ ਵਿਚ ਤਕਰੀਬਨ 48 ਲੋਕ ਫਸੇ ਹੋਏ ਸਨ ਜਿਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਤੇ 18 ਲੋਕ ਬਚਾਏ ਜਾ ਚੁੱਕੇ ਹਨ। ਬਚਾਅ ਕਾਰਜਾਂ ਲਈ ਐਨ.ਡੀ.ਆਰ.ਐੱਫ ਦੇ ਜਵਾਨਾਂ ਤੋਂ ਇਲਾਵਾ ਫੌਜ਼ ਦੇ ਜਵਾਨ ਅਤੇ ਹੈਲੀਕਾਪਟਰ ਵੀ ਪਹੁੰਚੇ ਹੋਏ ਸਨ। ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਇਹ ਘਟਨਾ ਹੋਈ ਹੈ, ਜਿਸ ਤੋਂ ਬਾਅਦ ਕੇਬਲ ਕਾਰਾ ਆਪਸ ‘ਚ ਟਕਰਾ ਗਈਆਂ। ਹਾਦਸੇ ਤੋਂ ਬਾਅਦ ਰੋਪਵੇਅ ਮੈਨੇਜਰ ਅਤੇ ਹੋਰ ਕਰਮਚਾਰੀ ਮੌਕੇ ਤੋਂ ਫਰਾਰ ਹੋ ਗਏ।