ਨਿਊਯਾਰਕ, 13 ਅਪ੍ਰੈਲ – ਨਿਊਯਾਰਕ ਦੇ ਰਿਚਮੰਡ ਹਿੱਲ ਵਿਖੇ ਕਥਿਤ ਨਫਰਤੀ ਅਪਰਾਧ ਦੀ ਘਟਨਾ ਵਿਚ 2 ਸਿੱਖਾਂ ਉੱਪਰ ਹਮਲਾ ਹੋਇਆ ਹੈ। ਇਸ ਦੀ ਜਾਣਕਾਰੀ ਨਿਊਯਾਰਕ ‘ਚ ਭਾਰਤ ਦੇ ਕੌਂਸਲੇਟ ਨੇ ਦਿੰਦਿਆ ਦੱਸਿਆ ਕਿ ਇਸ ਨੂੰ ਲੈ ਕੇ ਅਸੀਂ ਸਥਾਨਕ ਅਧਿਕਾਰੀਆਂ ਅਤੇ ਨਿਊਯਾਰਕ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਇਸ ਦੇ ਸਬੰਧ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਦਰਅਸਲ ਸਵੇਰ ਦੀ ਸੈਰ ਕਰਨ ਗਏ 2 ਸਿੱਖ ਵਿਅਕਤੀਆਂ ਉੱਪਰ ਹਮਲਾ ਹੋਇਆ ਹੈ ਤੇ ਇਹ ਹਮਲਾ ਕਥਿਤ ਤੌਰ ‘ਤੇ ਉਸੇ ਥਾ ਉੱਪਰ ਹੋਇਆ ਹੈ ਜਿੱਥੇ ਕਿ 10 ਦਿਨ ਪਹਿਲਾਂ ਸਿੱਖ ਭਾਈਚਾਰੇ ਦੇ ਇੱਕ ਮੈਂਬਰ ‘ਤੇ ਹਮਲਾ ਕੀਤਾ ਗਿਆ ਸੀ।