ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਲਏ ਗਏ ਅਹਿਮ ਫੈਸਲੇ

ਚੰਡੀਗੜ੍ਹ, 13 ਅਪ੍ਰੈਲ – ਆਰ.ਡੀ.ਐੱਫ ‘ਤੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਦਿਹਾਤੀ ਵਿਕਾਸ ਸੋਧ ਆਰਡੀਨੈਂਸ 2022 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਲਿਆ ਗਿਆ।ਇਸ ਤੋਂ ਇਲਾਵਾ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ 145 ਨੌਕਰੀਆਂ ਵੀ ਕੱਢੀਆਂ ਜਾਣਗੀਆਂ ਜਿਸ ਦੀ ਮਨਜ਼ੂਰੀ ਪੰਜਾਬ ਕੈਬਨਿਟ ਵੱਲੋਂ ਦੇ ਦਿੱਤੀ ਗਈ ਹੈ।ਮੀਟਿੰਗ ਤੋਂ ਉਪਰੰਤ ਪ੍ਰੈੱਸ ਵਾਰਤਾ ਦੌਰਾਨ ਖਜ਼ਾਨਾ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਕਿਹਾ ਕਿ ਆਰ.ਡੀ.ਐਫ ਦਾ ਇਸਤੇਮਾਲ ਸਿਰਫ ਅਤੇ ਸਿਰਫ ਪੇਂਡੂ ਵਿਕਾਸ ਲਈ ਹੋਵੇਗਾ।

Leave a Reply

Your email address will not be published. Required fields are marked *