ਨਵੀਂ ਦਿੱਲੀ, 16 ਅਪ੍ਰੈਲ – ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ।ਪੰਜਾਬ ‘ਚ ਅਸੀਂ 300 ਯੁਨਿਟ ਬਿਜਲੀ ਫ੍ਰੀ ਦੇਣ ਦਾ ਆਪਣਾ ਪਹਿਲਾ ਵਾਅਦਾ ਪੂਰਾ ਕਰ ਦਿੱਤਾ ਹੈ ਤੇ ਬਾਕੀ ਵਾਅਦੇ ਵੀ ਇੱਕ ਇੱਕ ਕਰਕੇ ਪੂਰੇ ਕਰ ਦਿੱਤੇ ਜਾਣਗੇ।ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਤਾਰੀਫ ਕਰਦਿਆ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਇਮਾਨਦਾਰ ਵਿਅਕਤੀ ਹਨ।