ਨਵੀਂ ਦਿੱਲੀ, 16 ਅਪ੍ਰੈਲ – ਪ੍ਰਸਿੱਧ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਨਾਲ ਮੁਲਾਕਾਤ ਕਰਨ ‘ਤੇ ਬੋਲਦਿਆ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਦੇਸ਼ ਨੂੰ ਕੋਈ ਬਦਲ ਨਹੀਂ ਦੇ ਸਕਦੀ। ਸਿਰਫ ਅਰਵਿੰਦ ਕੇਜਰੀਵਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਚੁਣੌਤੀ ਦੇ ਸਕਦੇ ਹਨ। ਕਾਂਗਰਸ ਮਰੇ ਹੋਏ ਘੋੜੇ ਦੀ ਤਰਾਂ ਹੈ ਤੇ ਮਰੇ ਹੋਏ ਘੋੜੇ ਨੂੰ ਕੋੜੇ ਮਾਰਨ ਦਾ ਕੋਈ ਤੁਕ ਨਹੀਂ ਹੈ।