ਫਗਵਾੜਾ, 17 ਅਪ੍ਰੈਲ (ਰਮਨਦੀਪ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੋਰ ‘ਤੇ ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਪਹੁੰਚੇ। ਜਿੱਥੇ ਕਿ ਵਿਧਾਇਕ ਸ. ਧਾਲੀਵਾਲ ਅਤੇ ਹੋਰਨਾ ਕਾਂਗਰਸੀ ਵਰਕਰਾ ਵੱਲੋਂ ਰਾਜਾ ਵੜਿੰਗ ਦਾ ਫੁੱਲਾਂ ਦੇ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਰਾਜਾ ਵੜਿੰਗ ਨੇ ਫਗਵਾੜਾ ਦੇ ਸਮੂਹ ਕਾਂਗਰਸੀ ਵਰਕਰਾਂ ਤੇ ਨੇਤਾਵਾ ਨਾਲ ਗੱਲਬਾਤ ਕਰ ਫਗਵਾੜਾ ਵਿਖੇ ਕਾਂਗਰਸ ਦੀ ਸਥਿਤੀ ਸਬੰਧੀ ਸਾਰੀ ਜਾਣਕਾਰੀ ਹਾਸਿਲ ਕੀਤੀ।ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਲਾਕ ਲੈਬਲ ‘ਤੇ ਮੀਟਿੰਗਾ ਕੀਤੀਆ ਜਾਣਗੀਆ। ‘ਆਪ’ ਸਰਕਾਰ ਬਾਰੇ ਬੋਲਦਿਆ ਉਨਾਂ ਆਖਿਆ ਕਿ ਉਹ ‘ਆਪ’ ਤੇ ਜਿਆਦਾ ਟਿੱਪਣੀਆਂ ਨਹੀ ਕਰਨਾ ਚਾਹੁੰਦੇ, ਪਰ ਉਨਾ ਭਗਵੰਤ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਉਨਾਂ ਵੱਲੋਂ ਕਈ ਗਾਰੰਟੀਆਂ ਦਿੱਤੀਆ ਸਨ ਉਨਾਂ ਵਿੱਚੋਂ ਇੱਕ ਗਰੰਟੀ ਤਾਂ ਪੂਰੀ ਕੀਤੀ। ਉਨਾਂ 300 ਯੂਨਿਟ ਬਿਜਲੀ ਫ੍ਰੀ ਦੇਣ ਨੂੰ ਲੈ ਕੇ ਕਿਹਾ ਕਿ ਉਨਾਂ ਨੂੰ ਨਹੀ ਲੱਗਦਾ ਕਿ ਇਸ ਨਾਲ ਮਿਡਲ ਵਰਗ ਨੂੰ ਫਾਈਦਾ ਹੋਵੇਗਾ।ਕਾਂਗਰਸੀ ਵਰਕਰਾਂ ਲਈ ਉਨਾਂ ਕਿਹਾ ਕਿ ਸਾਰੇ ਇੱਕਠੇ ਹੋ ਕੇ ਕੰਮ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਕਾਂਗਰਸ ਦਾ ਰਾਜ ਸਥਾਪਿਤ ਕੀਤਾ ਜਾ ਸਕੇ।