ਚੰਡੀਗੜ੍ਹ, 19 ਅਪ੍ਰੈਲ – ਹਰਿਆਣਾ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਐੱਸ.ਵਾਈ.ਐੱਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹਰਿਆਣਾ ਦੇ ਹਰ ਪਿੰਡ ‘ਚ ਐੱਸ.ਵਾਈ.ਐੱਲ ਦਾ ਪਾਣੀ ਪਹੁੰਚੇਗਾ, ਸੂਬੇ ਦੇ ਹਰ ਖੇਤ ਨੂੰ ਐੱਸ.ਵਾਈ.ਐੱਲ ਦਾ ਪਾਣੀ ਮਿਲੇਗਾ। ਇਹ ਸਾਡਾ ਵਾਅਦਾ ਨਹੀਂ ਗਾਰੰਟੀ ਹੈ।