ਗੁਰਾਇਆ17 ਮਈ (ਮਨੀਸ਼)- ਕੰਮਿਊਨਿਟੀ ਹੈਂਲਥ ਸੈਂਟਰ ਬੜਾ ਪਿੰਡ ਚ ਵਿਸ਼ਵ ਹਾਈਪਰਟੈਂਸ਼ਨ ਦਿਵਸ ਦੇ ਮੌਕੇ ਤੇ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਸੀਨੀਅਰ ਮੈਡੀਕਲ ਅਫਸਰ ਡਾ.ਜੋਤੀ ਫੁਕੇਲਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਤੇ ਮੈਡੀਕਲ ਅਫਸਰ ਡਾ. ਜੋਤੀ ਫੁਕੇਲਾ ਨੇ ਕਿਹਾ ਕਿ ਹਾਈਪਰਟੈਂਸ਼ਨ ਨੂੰ ਆਮ ਭਾਸ਼ਾ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਹਾਈਪਰਟੈਂਸ਼ਨ ਦੇ ਮਰੀਜ਼ਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਤੋਂ ਬੱਚਣ ਲਈ ਤੰਬਾਕੂ ਅਤੇ ਚਿਕਨਾਈ ਵਾਲੇ ਪਦਾਰਥਾਂ ਤੋ ਦੂਰ ਰਹਿਣਾ ਚਾਹੀਦਾ ਹੈ ਅਤੇ ਸੰਤੁਲਨ ਭੋਜਨ ਦਾ ਉਪਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਸਿਰ ਦਰਦ, ਸਾਂਹ ਚੜਨਾ, ਚੱਕਰ ਆੳਣਾ, ਸੀਨੇ ਵਿੱਚ ਦਰਦ ਆਦਿ ਹਾਈਪਰਟੈਂਸ਼ਨ ਦੇ ਲਛਣ ਹੋ ਸਕਦੇ ਹਨ। ਡਾ. ਜੋਤੀ ਨੇ ਕਿਹਾ ਕਿ ਇਸ ਸੂਰਤ ਵਿੱਚ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਹਾਈਪਰਟੈਂਸ਼ਨ ਨਾਲ ਸ਼ਰੀਰ ਦੇ ਸਾਰੇ ਅੰਗਾਂ ਤੇ ਪ੍ਰਭਾਵ ਪੈਂਦਾ ਹੈ ਅਤੇ ਇਸ ਦੀ ਸਹੀ ਜਾਂਚ ਅਤੇ ਸਮੇ ਸਿਰ ਇਲਾਜ ਜ਼ਰੂਰੀ ਹੈ। ਉਨ੍ਹਾਂ ਸ਼ਰੀਰਕ ਕਸਰਤ ਦੇ ਉਪਰ ਜੋਰ ਦਿੱਤਾ ਤਾਂ ਜੋ ਹਾਈਪਰਟੈਂਸ਼ਨ ਤੋ ਬਚਿਆ ਜਾ ਸਕੇ। ਇਸ ਮੌਕੇ ਤੇ ਹੈਲਥ ਸੁਪਰਵਾਈਜ਼ਰ ਸਤਨਾਮ ਅਤੇ ਐਲ.ਐਚ.ਵੀ. ਹਰਦੀਪ ਕੌਰ, ਫਾਰਮੈਸੀ ਅਫਸਰ ਜਸਵੀਰ ਕੌਰ ਵੀ ਮੌਕੇ ਤੇ ਮੌਜੂਦ ਸਨ।