ਚੰਡੀਗੜ੍ਹ, 25 ਅਪ੍ਰੈਲ – ਗਰਮੀ ਦਾ ਮੌਸਮ ਛੇਤੀ ਆਉਣ ਕਾਰਨ ਕਣਕ ਦੇ ਦਾਣੇ ਸੁੰਗੜਨ ਕਰਕੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ।ਪੰਜਾਬ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਸੁੰਗੜੇ ਦਾਣੇ ‘ਤੇ ਹਰਿਆਣਾ ਤੋਂ ਵੀ ਰਿਪੋਰਟ ਮੰਗੀ ਹੈ।ਓਧਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੇਂਦਰ ਸਰਕਾਰ ਪਾਸੋਂ ਪੰਜਾਬ ‘ਚ ਕਣਕ ਦਾ ਰੇਟ ਘਟਾਏ ਬਿਨ੍ਹਾਂ ਕਣਕ ਖਰੀਦ ‘ਚ ਸੁੰਗੜੇ ਹੋਏ ਦਾਣਿਆਂ ਲਈ ਨਿਰਧਾਰਿਤ ਨਿਯਮਾਂ ‘ਚ ਢਿੱਲ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ।