ਲੁਧਿਆਣਾ, 26 ਅਪ੍ਰੈਲ – ਲੁਧਿਆਣਾ ਦੇ ਜੰਗੇੜਾ ਨਹਿਰ ਪੁਲ ਨੇੜੇ ਬੀਤੀ ਦੇਰ ਰਾਤ ਸਰਹਿੰਦ ਬਠਿੰਡਾ ਬਰਾਂਚ ਨਹਿਰ ਵਿਚ ਫਾਰਚੂਨਰ ਕਾਰ ਦੇ ਡਿੱਗਣ ਕਾਰਨ ਕਾਰ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਸਮੇਂ ਕਾਰ ਨਹਿਰ ‘ਚ ਡਿੱਗੀ ਕਾਰ ਵਿਚ 6 ਵਿਅਕਤੀ ਸਵਾਰ ਸਨ ਜਿਨ੍ਹਾਂ ‘ਚੋਂ ਸੰਦੀਪ ਸਿੰਘ ਵਾਸੀ ਨੰਗਲਾਂ ਵਾਲ ਵਾਲ ਬਚ ਗਿਆ। ਮ੍ਰਿਤਕ ਵਿਅਕਤੀਆਂ ਦੀ ਪਹਿਚਾਣ ਜਤਿੰਦਰ ਸਿੰਘ ਅਤੇ ਜਗਤਾਰ ਸਿੰਘ ਦੋਵੇਂ ਵਾਸੀ ਨੰਗਲਾਂ, ਜੱਗਾ ਸਿੰਘ ਵਾਸੀ ਗੋਪਾਲਪੁਰ, ਕੁਲਦੀਪ ਸਿੰਘ ਵਾਸੀ ਲੇਹਲ ਅਤੇ ਜਗਦੀਪ ਸਿੰਘ ਵਾਸੀ ਰੁੜਕਾ ਵਜ਼ੋ ਹੋਈ ਹੈ। ਮਾਰੇ ਗਏ ਵਿਅਕਤੀਆਂ ‘ਚੋਂ ਜਗਤਾਰ ਸਿੰਘ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਿਸ ਆਇਆ ਸੀ ਜੋ ਕਿ ਆਪਣੇ ਰਿਸ਼ਤੇਦਾਰ ਸਮੇਤ 5 ਜਣਿਆਂ ਨਾਲ ਕਿਸੇ ਜਾਣਕਾਰ ਦੇ ਘਰ ਅਫਸੋਸ ਕਰਕੇ ਵਾਪਸ ਪਿੰਡ ਨੰਗਲਾ ਵੱਲ ਪਰਤ ਰਹੇ ਸਨ। ਜਦੋਂ ਉਹ ਜਗੇੜਾ ਪੁਲ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਨਹਿਰ ਵਿਚ ਜਾ ਪਲਟੀ।