6 ਤੋਂ 12 ਸਾਲ ਦੇ ਬੱਚਿਆ ਨੂੰ ਲੱਗੇਗੀ ਕੋਵੈਕਸੀਨ, DCGI ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 26 ਅਪ੍ਰੈਲ – Drugs Controller General of India (DCGI) ਨੇ 6 ਤੋਂ 12 ਸਾਲ ਦੀ ਉਮਰ ਦੇ ਬੱਚਿਆ ਲਈ ਭਾਰਤ ਬਾਇਓਟੈਕ ਦੇ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਸ ਦੇ ਨਾਲ ਹੀ DCGI ਨੇ ਵੈਕਸੀਨ ਨਿਰਮਾਤਾ ਨੂੰ ਪ੍ਰਤੀਕੂਲ ਘਟਨਾਵਾਂ ਦੇ ਡੈਟਾ ਸਹਿਤ ਸੁਰੱਖਿਆ ਡੈਟਾ ਨੂੰ ਪਹਿਲੇ 2 ਮਹੀਨਿਆ ‘ਚ ਹਰ 15 ਦਿਨਾਂ ਅੰਦਰ ਉਚਿਤ ਵਿਸ਼ਲੇਸ਼ਣ ਨਾਲ ਪੇਸ਼ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਟਵੀਟ ਕੀਤਾ ਹੈ ਕਿ ਭਾਰਤ ਦੀ ਕੋਵਿਡ 19 ਨਾਲ ਲੜਾਈ ਹੋਰ ਵੀ ਮਜਬੂਤ ਹੋ ਗਈ ਹੈ।

Leave a Reply

Your email address will not be published. Required fields are marked *