ਨਵੀਂ ਦਿੱਲੀ, 26 ਅਪ੍ਰੈਲ – ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨਾਲ ਇੱਕ ਪੇਸ਼ਕਾਰੀ ਅਤੇ ਵਿਚਾਰ ਚਰਚਾ ਤੋਂ ਬਾਅਦ ਕਾਂਗਰਸ ਪ੍ਰਧਾਨ ਨੇ Empowered Action Group 2024 ਦਾ ਗਠਨ ਕੀਤਾ ਹੈ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਨਿਰਧਾਰਿਤ ਜ਼ਿੰਮੇਵਾਰੀ ਨਾਲ ਸਮੂਹ ਦੇ ਹਿੱਸੇ ਦੇ ਰੂਪ ਵਿਚ ਪਾਰਟੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਪਰ ਪ੍ਰਸ਼ਾਂਤ ਕਿਸ਼ੋਰ ਨੇ ਇਨਕਾਰ ਕਰ ਦਿੱਤਾ।ਅਸੀਂ ਉਨ੍ਹਾਂ (ਪ੍ਰਸ਼ਾਂਤ ਕਿਸ਼ੋਰ) ਦੇ ਯਤਨਾਂ ਅਤੇ ਪਾਰਟੀ ਨੂੰ ਦਿੱਤੇ ਸੁਝਾਵਾਂ ਦੀ ਕਦਰ ਕਰਦੇ ਹਾਂ।