ਚੰਡੀਗੜ੍ਹ, 26 ਅਪ੍ਰੈਲ – ਡਰੱਗਜ਼ ਕੇਸ ‘ਚ ਕਿੰਗ ਪਿੰਨ ਵਜ਼ੋ ਜਾਣੇ ਜਾਂਦੇ ਜਗਦੀਸ਼ ਭੋਲਾ ਦੀ ਜਮਾਨਤ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਈਡੀ ਨੇ ਜਗਦੀਸ਼ ਭੋਲਾ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ ਜੋ ਕਿ ਟਰਾਇਲ ਕੋਰਟ ਵਿਚ ਚੱਲ ਰਿਹਾ ਹੈ। ਇਸ ਮਾਮਲੇ ‘ਚ ਜਗਦੀਸ਼ ਭੋਲਾ ਨੇ ਕਾਫੀ ਸਮਾਂ ਪਹਿਲਾਂ ਜਮਾਨਤ ਅਰਜ਼ੀ ਦਿੱਤੀ ਸੀ ਤੇ ਹਾਈਕੋਰਟ ਨੇ ਦਸੰਬਰ ‘ਚ ਇਸ ਉੱਪਰ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਇਲਾਵਾ ਨਸ਼ਾ ਤਸਕਰੀ ਅਤੇ ਅਸਲ ਐਕਟ ਤਹਿਤ ਦੋਸ਼ੀ ਕਰਾਰ ਦੇ ਕੇ ਜਗਦੀਸ਼ ਭੋਲਾ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ।