ਫਗਵਾੜਾ, 28 ਅਪ੍ਰੈਲ (ਰਮਨਦੀਪ) – ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਸੀ.ਐੱਸ.ਆਰ ਤਹਿਤ ਸਿਵਲ ਹਸਪਤਾਲ ਫਗਵਾੜਾ ਨੂੰ ਨਵੀਂ ਐਂਬੂਲੈਂਸ ਭੇਂਟ ਕੀਤੀ ਗਈ ਹੈ, ਜਿਸ ਦੀ ਲਾਗਤ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਐਂਬੂਲੈਂਸ ਦਾ ਸ਼ੁੱਭ ਆਰੰਭ ਐੱਸ.ਡੀ.ਐਮ ਫਗਵਾੜਾ ਕੁਲਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਮਾਨ ਨੇ ਸਾਂਝੇ ਤੌਰ ‘ਤੇ ਹਰੀ ਝੰਡੀ ਦਿਖਾ ਕੇ ਕੀਤਾ। ਐੱਸ.ਡੀ.ਐਮ ਕੁਲਪ੍ਰੀਤ ਸਿੰਘ ਨੇ ਕਿਹਾ ਕਿ ਵੈਸੇ ਤਾਂ ਸਿਵਲ ਹਸਪਤਾਲ ਕੋਲ ਇੱਕ ਐਂਬੂਲੈਂਸ ਸੀ ਪਰ ਇੱਕ ਵਾਧੂ ਐਂਬੂਲੈਂਸ ਦੀ ਜ਼ਰੂਰਤ ਕਾਫੀ ਸਮੇਂ ਤੋਂ ਸੀ ਤੇ ਉਨ੍ਹਾਂ ਐਂਬੂਲੈਂਸ ਮੁਹੱਈਆ ਕਰਵਾਉਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਧੰਨਵਾਦ ਕੀਤਾ।ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਜੀ.ਟੀ ਰੋਡ ‘ਤੇ ਹੋਣ ਕਾਰਨ ਸਿਵਲ ਹਸਪਤਾਲ ਫਗਵਾੜਾ ਵਿਖੇ ੳਚਚਦਿੲਨਟੳਲ ਕੇਸ ਕਾਫੀ ਆਉਂਦੇ ਹਨ ਜਿਸ ਕਰਕੇ ਇੱਥੇ ਵਾਧੂ ਐਂਬੂਲੈਂਸ ਦੀ ਲੋੜ ਸੀ। ਉਨ੍ਹਾਂ ਵੀ ਐਂਬੂਲੈਂਸ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਧੰਨਵਾਦ ਕੀਤਾ।ਸਿਵਲ ਹਸਪਤਾਲ ਫਗਵਾੜਾ ਦੇ ਐੱਸ.ਐਮ.ਓ ਡਾ. ਕਮਲ ਕਿਸ਼ੋਰ ਨੇ ਕਿਹਾ ਕਿ ਇਸ ਐਂਬੂਲੈਂਸ ਨਾਲ ਲੋਕਾਂ ਨੂੰ ਬਹੁਤ ਵਧੀਆ ਸਹੂਲਤ ਮਿਲੇਗੀ ਤੇ ਲੋਕਾਂ ਨੂੰ ਸ਼ਿਫਟ ਕਰਨ ਵਿਚ ਕੋਈ ਸਮੱਸਿਆ ਨਹੀਂ ਆਵੇਗੀ। ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਨੰਬਰ ਜਾਂ ਐਂਬੂਲੈਂਸ ਦੇ ਡਰਾਇਵਰ ਅਮਿਤ ਨੂੰ 70095-98593 ਨੰਬਰ ‘ਤੇ ਐਂਬੂਲੈਂਸ ਲਈ ਕਾਲ ਕਰ ਸਕਦੇ ਹਨ।