ਪਟਿਆਲਾ, 29 ਅਪ੍ਰੈਲ – ਪਟਿਆਲਾ ‘ਚ ਸਿੱਖ ਜਥੇਬੰਦੀਆਂ ਅਤੇ ਹਿੰਦੂ ਜਥੇਬੰਦੀਆਂ ਵਿਚਕਾਰ ਜ਼ਬਰਦਸਤ ਟਕਰਾਅ ਹੋਣ ਦੀ ਸੂਚਨਾ ਹੈ। ਦੇਖਦੇ ਹੀ ਦੇਖਦੇ ਇਸ ਟਕਰਾਅ ਨੇ ਹਿੰਸਕ ਰੂਪ ਧਾਰਨ ਕਰਨ ਲਿਆ ਤੇ ਦੋਵੇਂ ਧਿਰਾਂ ਵਿਚਕਾਰ ਜੰਮ ਕੇ ਪੱਥਰਬਾਜ਼ੀ ਹੋਈ। ਸਥਿਤੀ ਨੂੰ ਕਾਬੂ ਵਿਚ ਕਰਨ ਲਈ ਪੁਲਿਸ ਨੂੰ ਹਵਾਈ ਫਾਇਰ ਕਰਨੇ ਪਏ।ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਵੱਲੋਂ ਪਟਿਆਲਾ ਵਿਖੇ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਲਈ ਸ਼ਿਵ ਸੈਨਾ ਦੇ ਕਾਰਕੁੰਨ ਸ੍ਰੀ ਮਾਤਾ ਕਾਲੀ ਦੇਵੀ ਮੰਦਿਰ ਮਾਲ ਰੋਡ ਪਟਿਆਲਾ ‘ਤੇ ਇਕੱਠੇ ਹੋਏ ਸਨ। ਇਸ ਦਾ ਪਤਾ ਸਿੱਖ ਜਥੇਬੰਦੀਆਂ ਨੂੰ ਚੱਲਦਿਆ ਹੀ ਸਿੱਖ ਜਥੇਬੰਦੀਆਂ ਦੇ ਨੁਮਾਇਂਦੇ ਮਾਰਚ ਕੱਢਣ ਵਾਲੀ ਜਗ੍ਹਾ ‘ਤੇ ਪਹੁੰਚ ਗਏ ਤੇ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ।