ਮੁੰਬਈ, 4 ਮਈ – ਮਹਾਂਰਾਸ਼ਟਰ ਨਵਨਿਰਮਾਣ ਸੈਨਾ ਪ੍ਰਮੁੱਖ ਰਾਜ ਠਾਕਰੇ ਦਾ ਕਹਿਣਾ ਹੈ ਕਿ ਅਸੀਂ ਰਾਜ ਵਿਚ ਸ਼ਾਂਤੀ ਚਾਹੁੰਦੇ ਹਾਂ। ਉਨ੍ਹਾਂ ਪੁਲਿਸ ਉੱਪਰ ਸਵਾਲੀਆਂ ਨਿਸ਼ਾਨ ਖਵੇ ਕਰਦਿਆ ਕਿਹਾ ਕਿ ਪੁਲਿਸ ਉਨ੍ਹਾਂ 35 ਮਸਜਿਦਾਂ ਉੱਪਰ ਕੀ ਕਾਰਵਾਈ ਕਰ ਰਹੀ ਹੈ ਜਿਨ੍ਹਾਂ ਨੇ ਅੱਜ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਪੁਲਿਸ ਕੇਵਲ ਸਾਡੇ ਵਰਕਰਾਂ ਖਿਲਾਫ ਕਾਰਵਾਈ ਕਰ ਰਹੀ ਹੈ।ਰਾਜ ਠਾਕਰੇ ਅਨੁਸਾਰ ਮਸਜਿਦਾਂ ਤੋਂ ਸਾਰੇ ਗੈਰ ਕਾਨੂੰਨੀ ਲਾਊਡਸਪੀਕਰ ਹਟਾਏ ਜਾਣ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ ਤੇ ਅਜਾਨ ਮੌਕੇ ਮਸਜਿਦਾਂ ਦੇ ਬਾਹਰ ਹਨੂਮਾਨ ਚਾਲੀਸਾ ਜਾਰੀ ਰੱਖਿਆ ਜਾਵੇਗਾ। ਮੈਨੂੰ ਇਹ ਵੀ ਦੇਖਣਾ ਹੋਵੇਗਾ ਕਿ ਮਹਾਂਰਾਸ਼ਟਰ ਸਰਕਾਰ ਜੇਕਰ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੀ ਤਾਂ ਸੁਪਰੀਮ ਕੋਰਟ ਕੀ ਕਰ ਰਿਹਾ ਹੈ।