ਨਵੀਂ ਦਿੱਲੀ, 4 ਮਈ – ਦਿਨੋ ਦਿਨ ਵੱਧ ਰਹੀ ਅੱਤ ਦੀ ਮਹਿੰਗਾਈ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਆਫ ਇੰਡੀਆ ਨੇ ਰੈਪੋ ਰੇਟ ‘ਚ 0.40 ਫ਼ੀਸਦੀ ਵਾਧਾ ਕੀਤਾ ਹੈ। ਪ੍ਰੈੱਸ ਵਾਰਤਾ ਦੌਰਾਨ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਹੁਣ ਰੈਪੋ ਰੇਟ 4 ਫਸਿਦੀ ਦੀ ਬਜਾਇ 4.40 ਫੀਸਦੀ ਹੋਵੇਗਾ। ਦੱਸ ਦਈਏ ਕਿ ਮਈ 2020 ਤੋਂ ਬਾਅਦ ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ ਤੇ ਮੰਨਿਆ ਜਾ ਰਿਹਾ ਸੀ ਕਿ ਜੂਨ ਤੋਂ ਰੈਪੋ ਰੇਟ ‘ਚ ਵਾਧਾ ਹੋ ਸਕਦਾ ਹੈ।