ਗੁਰਾਇਆਂ : ਸੈਲੂਨ ਅੰਦਰੋ ਚੋਰਾਂ ਨੇ ਉਡਾਈ ਹਜ਼ਾਰਾਂ ਦੀ ਨਗਦੀ

ਗੁਰਾਇਆਂ, 6 ਮਈ (ਮਨੀਸ਼) – ਗੁਰਾਇਆ ਇਲਾਕੇ ਵਿਚ ਚੋਰੀ ਲੁੱਟਖੋਹ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ। ਬੀਤੀ ਰਾਤ ਵੀ ਗੁਰਾਇਆ ਮੇਨ ਚੌਕ ਬੱਸ ਸਟੈਂਡ ਨੇੜੇ ਸਥਿਤ ਇਕ ਸੈਲੂਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਹਜ਼ਾਰਾਂ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਸੰਬੰਧੀ ਸੈਲੂਨ ਮਾਲਕ ਰੌਸ਼ਨ ਕੁਮਾਰ ਨੇ ਦੱਸਿਆ ਕਿ ਗੁਰਾਇਆ ਬੱਸ ਸਟੈਂਡ ਨੇੜੇ ਉਨ੍ਹਾਂ ਦਾ ਸੈਲੂਨ ਹੈ। ਬੀਤੀ ਰਾਤ ਸੈਲੂਨ ਬੰਦ ਕਰਕੇ ਗਏ ਸਨ ਜਦੋਂ ਸਵੇਰੇ ਆ ਕੇ ਉਨ੍ਹਾਂ ਦੀ ਭੈਣ ਨੇ ਸੈਲੂਨ ਖੋਲ੍ਹਿਆ ਤਾਂ ਦੇਖਿਆ ਸੈਲੂਨ ਅੰਦਰ ਗੱਲਾ ਤੋੜਿਆ ਹੋਇਆ ਸੀ ਤੇ ਚੋਰ ਛੱਤ ਦੇ ਰਸਤੇ ਪਲਾਈ ਦਾ ਗੇਟ ਤੋੜ ਕੇ ਸੈਲੂਨ ਅੰਦਰ ਦਾਖਲ ਹੋਏ ਅਤੇ ਗੱਲੇ ਚ ਪਈ ਪਈ 25-30 ਹਜ਼ਾਰ ਰੁਪਏ ਦੀ ਨਗਦੀ ਅਤੇ ਮੰਦਰ ਵਿੱਚ ਪਈ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਸਬੰਧੀ ਗੁਰਾਇਆਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਦੱਸ ਦਈਏ ਕਿ ਤਕਰੀਬਨ ਦਸ ਦਿਨ ਤੋਂ ਗੁਰਾਇਆ ਥਾਣਾ ਮੁਖੀ ਦੀ ਬਦਲੀ ਹੋਣ ਮਗਰੋਂ ਗੁਰਾਇਆ ਥਾਣੇ ਨੂੰ ਨਵਾਂ ਐਸ.ਐਚ.ਓ ਹੀ ਨਹੀਂ ਮਿਲ ਰਿਹਾ।

Leave a Reply

Your email address will not be published. Required fields are marked *