ਨਵੀਂ ਦਿੱਲੀ, 6 ਮਈ – ਦਿੱਲੀ ਦੇ ਗ੍ਰੇਟਰ ਕੈਲਾਸ਼ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਵ ਭਾਰਦਵਾਜ਼ ਨੇ ਕਿਹਾ ਕਿ ਭਾਜਪਾ ਆਗੂ ਤਜਿੰਦਰਪਾਲ ਬੱਗਾ ਦਾ ਪੰਜਾਬ ‘ਚ ਹਿੰਸਾ ਭੜਕਾਉਣ ਲਈ ਟਵੀਟ। ਇਸ ਦਾ ਮਤਲਬ ਦਿੱਲੀ ‘ਚ ਭਾਜਪਾ ਦੇ ਆਗੂ ਪੰਜਾਬ ‘ਚ ਸੰਪਰਦਾਇਕ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਪੁਲਿਸ ਪੰਜਾਬ ‘ਚ ਸ਼ਾਂਤੀ ਕਾਇਮ ਰੱਖਣ ਲਈ ਕੰਮ ਕਰ ਰਹੀ ਹੈ। ਜਨਤਾ ਦੇਖ ਰਹੀ ਹੈ ਕਿ ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਅਜਿਹੇ ਗੁੰਡਿਆ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।