ਚੰਡੀਗੜ੍ਹ, 6 ਮਈ – ਭਾਜਪਾ ਆਗੂ ਤਜਿੰਦਰਪਾਲ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਪੰਜਾਬ ਪੁਲਿਸ ਮੁਤਾਬਿਕ ਦਿੱਲੀ ਪੁਲਿਸ ਨੇ ਲਿਖਤੀ ਜਾਣਕਾਰੀ ਨਹੀਂ ਲਈ ਹੈ ਤੇ ਸਾਡਾ ਡੀ.ਐੱਸ.ਪੀ ਜਨਕਪੁਰੀ ਥਾਣੇ ਬੈਠਾ ਹੈ। ਤਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਦੀ ਜਾਣਕਾਰੀ ਦੇਣ ਲਈ ਸਾਡਾ ਡੀ.ਐੱਸ.ਪੀ ਥਾਣੇ ਗਿਆ ਸੀ।ਓਧਰ ਦਿੱਲੀ ਪੁਲਿਸ ਅਨੁਸਾਰ ਸਾਨੂੰ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ।