ਚੰਡੀਗੜ੍ਹ, 6 ਮਈ ਭਾਜਪਾ ਆਗੂ ਤਜਿੰਦਰਪਾਲ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈਕੋਰਟ ਦਾ ਰੁਖ ਕੀਤਾ ਹੈ। ਪੰਜਾਬ ਸਰਕਾਰ ਨੇ ਹਰਿਆਣਾ ਪੁਲਿਸ ਦੁਆਰਾ ਪੰਜਾਬ ਪੁਲਿਸ ਨੂੰ ਰੋਕੇ ਜਾਣ ਦੀ ਪਟੀਸ਼ਨ ਪਾਈ ਹੈ ਤੇ ਹਰਿਆਣਾ ਪੁਲਿਸ ਉੱਪਰ ਕਾਨੂੰਨੀ ਕੰਮ ‘ਚ ਪਾਉਣ ਦਾ ਇਲਜ਼ਾਮ ਲਗਾਇਆ ਹੈ । ਹਾਈਕੋਰਟ ‘ਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ AG ਆਪਣਾ ਪੱਖ ਰੱਖ ਰਹੇ ਹਨ।