ਨਵੀਂ ਦਿੱਲੀ, 6 ਮਈ – ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਦੀ ਮਾਤਾ ਕਮਲਜੀਤ ਕੌਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਤਜਿੰਦਰਪਾਲ ਬੱਗਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਪੰਜਾਬ ਪੁਲਿਸ ਜੇਕਰ ਤੁਹਾਡੇ (ਕੇਜਰੀਵਾਲ ਦੇ) ਹੱਥ ਵਿਚ ਹੈ ਤਾਂ ਤੁਸੀ ਇਸ ਤਰਾਂ ਗੁੰਡਾਗਰਦੀ ਕਰੋਗੇ? ਅਸੀਂ ਉਨ੍ਹਾਂ (ਕੇਜਰੀਵਾਲ) ਨੂੰ ਕਿਹਾ ਸੀ ਕਿ ਕਿਸੇ ਦੇ ਦਰਦ ਅਤੇ The Kashmir Files ਦਾ ਮਜ਼ਾਕ ਉਡਾਉਣਾ ਚੰਗੀ ਗੱਲ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ, ਪਰ ਉਨ੍ਹਾਂ ਨੇ ਮਾਫੀ ਨਹੀਂ ਮੰਗੀ। ਤਜਿੰਦਰਪਾਲ ਬੱਗਾ ਨੇ ਕਿਹਾ ਸੀ ਕਿ ਭਾਰਤੀ ਜਨਤਾ ਯੁਵਾ ਮੋਰਚਾ ਉਨਾਂ (ਕੇਜਰੀਵਾਲ) ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦੇਵੇਗਾ।