ਮਥੁਰਾ, 7 ਮਈ – ਯੂ.ਪੀ ਦੇ ਮਥੁਰਾ ਨੇੜੇ ਯਮੁਨਾ ਐਕਸਪ੍ਰੈੱਸ ਵੇਅ ‘ਤੇ ਹੋਏ ਦਰਦਨਾਕ ਸੜਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਜਦਕਿ 2 ਜਖਮੀਂ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਹਾਦਸਾ ਅਣਪਛਾਤੇ ਵਾਹਨ ਵੱਲੋਂ ਵੈਗਨ ਆਰ ਕਾਰ ਨੂੰ ਟੱਕਰ ਮਾਰੇ ਜਾਣ ‘ਤੇ ਹੋਇਆ। ਹਾਦਸੇ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਸਮੇਂ ਕਾਰ ਵਿਚ 3 ਮਹਿਲਾਵਾਂ ਅਤੇ 2 ਬੱਚਿਆਂ ਸਮੇਤ 9 ਲੋਕ ਸਵਾਰ ਸਨ ਜੋ ਕਿ ਕਾਰ ਵਿਚ ਆਗਰਾ ਤੋਂ ਨੋਇਡਾ ਜਾ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।