ਨਵੀਂ ਦਿੱਲੀ, 7 ਮਈ – ਪੰਜਾਬ ਪੁਲਿਸ ਦੀ ਗ੍ਰਿਫ਼ਤ ਤੋਂ ਰਿਹਾਅ ਹੋ ਕੇ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਦੇਰ ਰਾਤ ਦਿੱਲੀ ਪਹੁੰਚਿਆ। ਘਰ ਪਹੁੰਚਦਿਆ ਹੀ ਤਜਿੰਦਰਪਾਲ ਬੱਗਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਮੈਨੂੰ ਅੱਤਵਾਦੀ ਦੀ ਤਰਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਪੰਜਾਬ ਪੁਲਿਸ ਨੇ ਮੇਰੇ ਪਿਤਾ ਨਾਲ ਵੀ ਬਦਸਲੂਕੀ ਕੀਤੀ। ਇਸ ਦੇ ਨਾਲ ਹੀ ਤਜਿੰਦਰ ਬੱਗਾ ਨੇ ਕੇਜਰੀਵਾਲ ਨੂੰ ਚੁਣੌਤੀ ਦਿੰਦਿਆ ਕਿਹਾ ਕਿ ਚਾਹੇ 100 ਐਫ.ਆਈ.ਆਰ ਕਰ ਲਵੋ ਪਰ ਮੇਰੀ ਲੜਾਈ ਜਾਰੀ ਰਹੇਗੀ।