ਨਵੀਂ ਦਿੱਲੀ, 18 ਮਈ – ਭਾਰਤ ‘ਚ ਪਹਿਲੀ ਵਾਰ ਇੱਕ ਦਿਨ ‘ਚ ਕੋਰੋਨਾ ਦੇ 4 ਲੱਖ ਤੋਂ ਵੱਧ ਕੋਰੋਨਾ ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 4,22,836 ਕੋਰੋਨਾ ਮਰੀਜ਼ ਠੀਕ ਹੋਏ ਹਨ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ।ਇਸ ਤੋਂ ਪਹਿਲਾ ਪਿਛਲੇ 14 ਦਿਨਾਂ ਦੌਰਾਨ ਔਸਤਨ 3,55,944 ਕੋਰੋਨਾ ਮਰੀਜ਼ ਠੀਕ ਹੁੰਦੇ ਸਨ।