ਅਮਰਗੜ੍ਹ, 7 ਮਈ – ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ 3 ਠਿਕਾਣਿਆਂ ‘ਤੇ ਸੀ.ਬੀ.ਆਈ ਵੱਲਂ ਛਾਪਾ ਮਾਰਿਆ ਗਿਆ ਹੈ। 40 ਕਰੋੜ ਦੀ ਬੈਂਕ ਧੋਖਾਧੜੀ ਦੇ ਮਾਮਲੇ ‘ਚ ਸੀ.ਬੀ.ਆਈ ਵੱਲੋਂ ਇਹ ਛਾਪਾ ਲੁਧਿਆਣਾ ਦੀ ਬੈਂਕ ਆਫ ਇੰਡੀਆ ਦੀ ਸ਼ਿਕਾਇਤ ‘ਤੇ ਮਾਰਿਆ ਗਿਆ ਹੈ। ਜਸਵੰਤ ਸਿੰਘ ਗੱਜਣਮਾਜਰਾ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।