ਮੋਹਾਲੀ ਦੇ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਧਮਾਕਾ ਹੋਣ ਦੀ ਸੂਚਨਾ ਆਈ ਹੈ ਜਿਸ ਵਿੱਚ ਹਾਲੇ ਤਕ ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਪਰ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਬਿਲਡਿੰਗ ਦੇ ਸ਼ੀਸ਼ੇ ਟੁੱਟ ਗਏ ਤੇ ਬਿਲਡਿੰਗ ਨੂੰ ਹੋਰ ਵੀ ਨੁਕਸਾਨ ਹੋਇਆ ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਸ ਦੇ ਸੀਨੀਅਰ ਆਫ਼ੀਸਰ ਮੌਕੇ ਉੱਤੇ ਪਹੁੰਚ ਗਏ ਉਨ੍ਹਾਂ ਤੋਂ ਇਲਾਵਾ ਫੌਰਨ ਬੰਬ ਨਿਰੋਧਕ ਦਸਤਾ ਵੀ ਮੰਗਵਾਇਆ ਗਿਆ ਇਸ ਹੋਏ ਧਮਾਕੇ ਨੂੰ ਪੁਲਸ ਲਈ ਬਹੁਤ ਵੱਡਾ ਚੈਲੰਜ ਵੀ ਮੰਨਿਆ ਜਾ ਰਿਹਾ ਹੈ ਪੁਲੀਸ ਇਸ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਇੱਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਦਿਨੀਂ ਬਹੁਤ ਸਾਰੀ ਧਮਾਕੇ ਵਾਲੀ ਸਮੱਗਰੀ ਪੰਜਾਬ ਪੁਲਸ ਨੇ ਬਰਾਮਦ ਕੀਤੀ ਸੀ |