ਚੰਡੀਗੜ੍ਹ, 12 ਮਈ – ਪੰਜਾਬ ਦੇ ਸਾਰੇ 117 ਵਿਧਾਇਕਾਂ ਦੀ ਹੁਣ ਕਲਾਸ ਲੱਗੇਗੀ। ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਸਬੰਧੀ ਟਰੇਨਿੰਗ ਦੇਣ ਲਈ ਲੋਕ ਸਭਾ ਤੋਂ ਅਧਿਕਾਰੀ ਆਉਣਗੇ ਜੋ ਕਿ ਚੰਡੀਗੜ੍ਹ ‘ਚ 31 ਮਈ ਤੋਂ 2 ਜੂਨ ਤੱਕ ਕੈਂਪ ਦੌਰਾਨ ਵਿਧਾਇਕਾਂ ਨੂੰ ਸਵੇਰੇ 9 ਵਜ਼ੇ ਤੋਂ ਸ਼ਾਮ 5 ਵਜੇ ਤੱਕ ਟਰੇਨਿੰਗ ਦੇਣਗੇ। ਇਸ ਟਰੇਨਿੰਗ ਵਿਚ ਵਿਧਾਇਕਾਂ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਣਗੇ।