ਚੰਡੀਗੜ੍ਹ, 13 ਮਈ – ਮੋਹਾਲੀ ਧਮਾਕੇ ਨੂੰ ਲੈ ਕੇ ਡੀ.ਜੀ.ਪੀ ਪੰਜਾਬ ਵੀ.ਕੇ ਭਵਰਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਮੋਹਾਲੀ ਧਮਾਕੇ ਦਾ ਮੁੱਖ ਦੋਸ਼ੀ ਲਖਬੀਰ ਸਿੰਘ ਲੰਡਾ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ। ਉਹ ਇੱਕ ਗੈਂਗਸਟਰ ਹੈ ਤੇ 2017 ਵਿਚ ਕੈਨੇਡਾ ਸ਼ਿਫਟ ਹੋ ਗਿਆ ਸੀ।ਲਖਬੀਰ ਸਿੰਘ ਲੰਡਾ ਹਰਵਿੰਦਰ ਰਿੰਦਾ ਦਾ ਸਾਥੀ ਹੈ ਜੋ ਕਿ ਵਧਾਵਾ ਸਿੰਘ ਅਤੇ ਆਈ.ਐੱਸ.ਆਈ ਦੇ ਕਰੀਬ ਹੈ ਤੇ ਇਹ ਪਾਕਿਸਤਾਨ ਤੋਂ ਸੰਚਾਲਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਖ ਸਕਦੇ ਹਾਂ ਕਿ ਮੋਹਾਲੀ ਧਮਾਕਾ ਆਈ.ਐੱਸ.ਆਈ ਦੇ ਸਮਰਥਨ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਗੈਂਗਸਟਰਾਂ ਦੁਆਰਾ ਇਕੱਠੇ ਕੀਤਾ ਗਿਆ ਸੀ।ਲੰਡਾ ਦੇ ਮੁੱਖ ਸਹਿਯੋਗੀਆ ‘ਚੋਂ ਇੱਕ ਨਿਸ਼ਾਨ ਸਿੰਘ ਹੈ ਤੇ ਉਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਸ ਨੂੰ ਕੁੱਝ ਦਿਨ ਪਹਿਲਾਂ ਫ਼ਰੀਦਕੋਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਲਖਬੀਰ ਸਿੰਘ ਲੰਡਾ ਦੇ ਮੁੱਖ ਸਹਿਯੋਗੀ ਨਿਸ਼ਾਂਤ ਸਿੰਘ ਅਤੇ ਚਰਨ ਸਿੰਘ ਵੀ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਿਤ ਹਨ।ਨਿਸ਼ਾਂਤ ਨੇ ਘਟਨਾ ‘ਚ ਸ਼ਾਮਿਲ 2 ਦੋਸ਼ੀਆਂ ਨੂੰ ਪਨਾਹ ਦਿੱਤੀ ਸੀ ਤੇ ਉਸ ਨੂੰ ਵੀ ਕੁੱਝ ਦਿਨ ਪਹਿਲਾਂ ਫ਼ਰੀਦਕੋਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਨਿਸ਼ਾਂਤ ਅਤੇ ਉਸ ਦੇ 2 ਸੰਪਰਕਾਂ ਤੋਂ ਇਲਾਵਾ ਧਮਾਕੇ ‘ਚ ਬਲਜਿੰਦਰ ਰੈਂਬੋ ਵੀ ਸ਼ਾਮਿਲ ਸੀ। ਉਹ ਵੀ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਉਸ ਤੋਂ ਵੀ ਇੱਕ ਏ.ਕੇ-47 ਬਰਾਮਦ ਹੋਈ ਹੈ। ਲਖਬੀਰ ਲੰਡਾ ਨੇ ਕੈਨੇਡਾ ‘ਚ ਬੈਠਕੇ ਸਾਜ਼ਿਸ਼ ਰਚੀ ਸੀ।