ਚੰਡੀਗੜ੍ਹ, 14 ਮਈ – ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਹੈ।ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੇਲ੍ਹਾ ‘ਚ ਵੀ.ਆਈ.ਪੀ ਕਲਚਰ ਖਤਮ ਦਾ ਫੈਸਲਾ ਲਿਆ ਹੈ ਤੇ ਪੰਜਾਬ ਦੀਆਂ ਜੇਲ੍ਹਾਂ ‘ਚ ਵੀ.ਆਈ.ਪੀ ਸੈੱਲ ਖਤਮ ਕੀਤੇ ਗਏ ਹਨ।ਜੇਲ੍ਹਾਂ ‘ਚੋਂ ਮਿਲਣ ਵਾਲੇ ਮੋਬਾਈਲਾਂ ਨੂੰ ਲੈ ਕੇ ਸਰਕਾਰ ਸਖਤ ਹੋ ਗਈ ਹੈ ਤੇ ਜੇਲ੍ਹਾਂ ‘ਚ ਸਰਚ ਅਭਿਆਨ ਨੂੰ ਹੋਰ ਤੇਜ ਕਰ ਦਿੱਤਾ ਗਿਆ ਹੈ। ਹੁਣ ਤੱਕ ਜੇਲ੍ਹਾਂ ਤੋਂ 710 ਮੋਬਾਈਲ ਫੋਨ ਬਰਾਮਦ ਹੋ ਚੁੱਕੇ ਹਨ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੁਤਾਹੀ ਵਰਤਣ ਵਾਲੇ ਅਧਿਕਾਰੀ ਸਸਪੈਂਡ ਕੀਤੇ ਗਏ ਹਨ। ਹੁਣ ਜੇਲ੍ਹਾਂ ਤੋਂ ਕਾਲੇ ਕਾਰੋਬਾਰ ਨਹੀਂ ਚੱਲਣਗੇ ਤੇ ਸੁਧਾਰ ਘਰ ਅਸਲ ‘ਚ ਅਪਰਾਧੀਆਂ ਨੂੰ ਸੁਧਾਰਨਗੇ।